Updated On: 2022-09-13
ਕੰਮ ਨੇਪਰੇ ਚਾੜ੍ਹਨ ਦੀ ਸਪੀਡ ਵਧਾਉਣੀ ਆ ਤਾਂ ਉਹਨਾਂ ਨੂੰ ਕਾਪੀ ਤੇ ਲਿਖਣਾ ਸ਼ੁਰੂ ਕਰਦੋਂ
ਮੰਨਿਆ ਕਿ ਮੰਜ਼ਿਲਾਂ ਵੱਡੀਆਂ ਨੇ, ਸਰ ਨਹੀਂ ਹੋਣੀਆਂ - ਪਰ ਜਫ਼ਾ ਨਾਲ ਇਹਨਾਂ ਦੇ - ਜ਼ਿੰਦਗੀ ਦੀ ਸ਼ਾਮ ਤੱਕ ਜੱਗ ਵੇਖੇਗਾ
ਗਿਆਨ ਲੈਣਾ ਤਾਂ ਸੌਖਾ ਏ ਪਰ ਗਿਆਨ ਲੈ ਕੇ ਉਸ ਤੇ ਅਮਲ ਕਰਨਾ ਬਹੁਤ ਔਖਾ ਆ
ਝੁਕਾਉਣਾ ਵੀ ਉਹਨੂੰ ਹੀ ਆਉਂਦਾ ਆ - ਜਿਹੜਾ ਕਦੀ ਆਪ ਝੁਕਿਆ ਹੋਵੇ
ਸ਼ੇਰ - ਸ਼ੇਰਾਂ ਦੀ ਸੰਗਤ ਕਰਦੇ ਨੇ - ਤੇ ਕੁੱਤੇ ਕੁੱਤਿਆਂ ਦੀ - ਸ਼ੇਰ ਕੁੱਤੇ ਦੀ ਦੋਸਤੀ ਨਹੀਂ ਹੋ ਸਕਦੀ
ਜਿਉਂਦੇ ਹੀ ਝੁਕਦੇ ਹੁੰਦੇ ਨੇ, ਮੁਰਦੇ ਤਾਂ ਸਗੋਂ ਹੋਰ ਆਕੜ ਜਾਂਦੇ ਨੇ
ਕੀ ਫ਼ਾਇਦਾ ਸਾਰੀ ਦੁਨੀਆ ਜਾਣਨ ਦਾ, ਜਦ ਆਪਣੇ ਬਾਰੇ ਕੁਝ ਪਤਾ ਨਹੀਂ
ਫ਼ੈਸਲਾ ਲੈਣਾ - ਉਸ ਪੈਟਰੋਲ ਪੰਪ ਤੇ ਤੇਲ ਪਾਉਣ ਵਾਲੇ ਵਾਂਗੂੰ ਲੈ - ਜਿਹਦੇ ਵਾਰਿਸ ਅੱਜ ਹਜ਼ਾਰਾ ਪੰਪਾਂ ਦੇ ਮਾਲਕ ਨੇ
ਛਾਂਟਣਾ ਸਿੱਖੋ, ਕਿਹੜਾ ਕੰਮ ਪਹਿਲਾਂ ਕਰਨਾ ਤੇ ਕਿਹੜਾ ਬਾਅਦ ਚ - ਸੱਚੀ ਭੱਜ ਦੌੜ ਮੁੱਕ ਜਾਵੇਗੀ।
ਜੋ ਵੰਡਿਆ - ਵਰਤਿਆ ਨਾਂ ਜਾਵੇ, ਕੋਈ.ਫ਼ਾਇਦਾ ਨਹੀਂ ਉਸ ਗਿਆਨ ਦਾ
ਦੂਜਿਆਂ ਵਿੱਚ ਛੁਪੇ ਗੁਣਾਂ ਨੂੰ ਮਾਪ ਲੈਣ ਤੋ ਵੱਡੀ ਕੋਈ ਕਲਾ ਨਹੀਂ ਆ - ਔਗੁਣ ਤਾਂ ਸਾਰੇ ਜਾਣ ਲੈਂਦੇ ਨੇ
ਸਮਾਂ ਹੀ ਸਭ ਤੋ ਕੀਮਤੀ ਹੈ, ਸਭ ਤੋ ਕੀਮਤੀ ਹੈ, ਜਿਨ੍ਹਾਂ ਸੋਚ ਸਕਦੇ ਹੋ, ਉਸ ਤੋ ਵੀ ਜ਼ਿਆਦਾ ਕੀਮਤੀ - ਬੱਸ
ਕੁੱਟ ਖਾਣ ਨਾਲ ਤਾਂ ਫਿਰ ਬਦਮਾਸ਼ ਹੀ ਬਣਿਆ ਜਾ ਸਕਦਾ - ਸੱਟ ਜਰਾ ਡੂੰਘੀ ਮਾਰ ਵਿਦਵਾਨ ਬਣ ਸਕਾਂ
ਗ਼ਲਤੀਆਂ ਸਿੱਖਣ ਵੇਲੇ ਹੋ ਜਾਂਦੀਆਂ ਨੇ, ਅਤੇ ਗਲਤੀ ਨਾ ਕਰਨ ਦਾ ਡਰ - ਸਿੱਖਣ ਤੋਂ ਰੋਕਦਾ ਹੈ
ਸਹਾਰੇ ਭਾਲਦਾ ਭਾਲਦਾ ਹੰਭ ਜਾਏਂਗਾ, ਮੰਜ਼ਿਲਾਂ ਸਰ ਨਹੀਂ ਹੋਣੀਆਂ, ਉੱਠ ਤੇ ਨੱਸ ਜਾ ਡਰੀਮ ਵਲ
ਜੇਕਰ ਨੀਅਤ ਵਿੱਚ ਕੋਈ ਖੋਟ ਨਹੀਂ - ਫਿਰ ਰਹਿਮਤਾਂ ਦੀ ਵੀ ਕੋਈ ਤੋਟ ਨਹੀਂ - ਤੁਰੀ ਚੱਲ
ਸਫਲ ਹੋਣਾ ਅਲੱਗ ਮੁੱਦਾ ਆ, ਸਫਲ ਹੋਣਾ ਮਹਿਸੂਸ ਕਰਨਾ ਅਲੱਗ
ਕਹਿੰਦਾ ਹਾਰ ਗਿਆ ਐਂ - ਆਖਿਆ ਜਿੱਤ ਜਾਂਦਾ ਤਾਂ ਹਾਰ ਜਾਂਦਾ
ਕਹਿੰਦੇ ਸੀ ਮੂਰਖ ਆ ਪੜਦਾ ਰਹਿੰਦਾ ਸਦਾ - ਹੁਣ ਕਹਿੰਦੇ ਸਾਹਿਬ ਬਹਾਦਰ ਦੇ ਜਮਾਤੀ ਹਾਂ ਅਸੀਂ
ਮੌਕਾ ਮੌਕਾ ਕਰਨ ਵਾਲੇ ਨਹੀਂ, ਕਿਸਾਨ ਆ ਤਾਂ ਖ਼ੁਦ ਰਾਹ ਬਣਾ - ਮੌਕੇ ਆਪ ਆਉਣਗੇ
ਅੰਤ ਨਿਭਣਾ ਫਿਰ ਸਰੀਰ ਨੇ ਹੀ ਆ, ਤੇ ਸਰੀਰ ਲਈ ਅੱਜ ਸਮਾਂ ਨਹੀਂ
ਸ਼ਾਂਤੀ ਨਾਲ ਸਰ ਕੀਤੀ ਮੰਜ਼ਿਲ ਦਾ ਸ਼ੋਰ, ਫਿਰ ਇਲਾਕਾ ਸੁਣਦਾ ਆ
ਪਰਖ ਦੀਆਂ ਘੜੀਆਂ ਨੇ ਹੀ ਘੜਿਆ ਆ - ਇਮਤਿਹਾਨ ਇਕੱਲੇ ਸਰੀਰ ਦਾ ਨਹੀਂ - ਸੋਚਣ ਸ਼ਕਤੀ ਦਾ ਵੀ ਦਿੱਤਾ ਆ
ਹੀਰਿਆਂ ਨੂੰ ਕੀ ਲੋੜ ਆ ਹੋਰਾਂ ਨਾਲ ਯਾਰੀ ਲਾਉਣ ਦੀ, ਜਦ ਹੀਰੇ ਨੂੰ ਹੀਰਾ ਹੀ ਤਰਾਸ਼ਦਾ ਹੈ
ਕਹਿੰਦਾ - ਰੱਬ ਉਹ ਲਿਖਦਾ ਆ ਜੋ ਮੈ ਸੋਚਦਾ ਹਾਂ - ਆਖਦਾ - ਸਿੱਧਾ ਕਹਿ ਮਿਹਨਤੀ ਹਾਂ
ਸਮਾਂ ਦੀ ਬਰਬਾਦੀ ਤੋ ਵੱਡੀ ਕੋਈ ਬਰਬਾਦੀ ਨਹੀਂ ਕੀਤੀ ਜਾ ਸਕਦੀ
ਕਹਿੰਦਾ - ਸਮਝਾਉਣ ਵਾਲੇ ਦੀ ਨੀਅਤ ਸਵਾਲੀਆ ਆ। ਕਿਵੇਂ ? ਕਹਿੰਦਾ - ਕਦੇ ਝਿੜਕਿਆ ਨਹੀਂ
ਡਰਨਗੇ ਉਹ ਜਿਨ੍ਹਾਂ ਸਦਾ ਰਹਿਣਾ ਦੁਨੀਆ ਤੇ, ਸਾਡਾ ਦਾਨੀ ਪਾਣੀ ਥਿਊਰੀ ਤੇ ਪੂਰਾ ਵਿਸ਼ਵਾਸ ਆ
ਅਜੇ ਤਾਂ ਸਮੁੰਦਰ ਹੀ ਪਾਰ ਕੀਤੇ ਆ, ਮੰਜ਼ਿਲ ਤਾਂ ਤਾਰਿਆਂ ਤੱਕ ਆ
ਕਿੰਨੇ ਆਖਣਾ ਸੀ ਚਾਨਣ ਆ, ਜੇ ਹਨੇਰਾ ਨਾਂ ਹੁੰਦਾ, ਦੁੱਖ ਹੈ ਤਾਂ ਸੁੱਖ ਹੈ ਨਹੀਂ ਤਾਂ ਸਭ ਕੁੱਝ ਹਵਾ ਆ, ਉੱਡੀ ਚੱਲ।
ਫ਼ਰਕ ਆ ਧੰਨਵਾਦ ਕਰਨ ਵਿੱਚ ਵੀ, ਦਿਲੋਂ ਕੀਤਾ ਅੱਖਾਂ ਚੋ ਝਲਕਦਾ ਆ
ਸਿਖਾਉਂਦੀਆਂ ਮੁਸੀਬਤਾਂ ਹੀ ਨੇ, ਨਹੀਂ ਤੇ - ਅੱਜ ਵੀ ਆਦੀ ਮਾਨਵ ਵਾਂਗ ਸ਼ਿਕਾਰ ਹੀ ਕਰ ਰਹੇ ਹੁੰਦੇ
ਗੁਆ ਕੇ ਹਾਸਲ ਕਰਨ ਦਾ ਸਵਾਦ ਵੀ ਵੱਖਰਾ ਆ, ਜਿਹੜਾ ਹਰ ਕਿਸੇ ਦੇ ਹਿੱਸੇ ਨਹੀਂ ਆਉਂਦਾ
ਵਿਰੋਧ ਵਿਦਵਾਨਾਂ ਦਾ ਹੀ ਹੁੰਦਾ ਆ, ਜਿਨ੍ਹਾਂ ਕੁਝ ਕੀਤਾ ਨਹੀਂ ਉਹਦਾ ਵਿਰੋਧ ਵੀ ਕਾਹਦਾ
Creative ਹੋਣ ਲਈ ਯੂਰਪ ਵਿੱਚ ਪੈਦਾ ਹੋਣ ਦੀ ਨਹੀਂ , ਬੱਸ ਆਪਣੇ ਆਪ ਨੂੰ ਪਛਾਣਨ ਦੀ ਲੋੜ ਆ
ਜ਼ਖ਼ਮਾਂ ਦੇ ਨਿਸ਼ਾਨ ਤਾਂ ਮਿਟ ਜਾਣਗੇ ਪਰ ਤਜਰਬੇ ਪੀੜੀਆਂ ਯਾਦ ਰੱਖਣਗੀਆਂ
ਬਹਿਸ ਕਰਨ ਵਾਲੇ ਦੀ ਚੁੱਪ ਨਾਲ ਨਹੀਂ ਬਣਦੀ, ਪਤਾ ਕਿਉਂ - ਬਹਿਸ ਕਰਕੇ ਵੀ ਚੁੱਪ ਤੋ ਹਮੇਸ਼ਾ ਹਾਰ ਜਾਂਦਾ ਆ
ਲੰਘਦੀ ਜਾਂਦੀ ਜ਼ਿੰਦਗੀ ਵਿੱਚ ਰਿਸ਼ਤੇ ਨੂੰ ਨਿਭਾਉਣਾ ਆ ਗਿਆ ਤੇ ਡਿੱਗੇ ਨੂੰ ਉਠਾਉਣਾ ਆ ਗਿਆ
ਪੌੜੀ ਖਿੱਚਣ ਵਾਲਿਆਂ ਦੇ ਵਧਦੇ ਕਦਮ ਦੱਸਦੇ ਨੇ ਕਿ ਮੰਜ਼ਿਲ ਲਾਗੇ ਹੀ ਆ
ਟੁੱਟੇ ਨੂੰ ਉਠਾਉਣ ਵਾਲੇ ਹਾਂ - ਤੇ ਰੁੱਸੇ ਨੂੰ ਮਨਾਉਣ ਵਾਲੇ
ਹੌਸਲਾ ਰੱਖ - ਇਮਤਿਹਾਨ ਵਿੱਚ ਬਹਿਣ ਵਾਲੇ ਹੀ ਪਾਸ ਹੁੰਦੇ ਨੇ, ਬਾਹਰ ਖੜਨ ਵਾਲੇ ਤਾਂ ਹੱਸਦੇ ਹੀ ਨੇ
ਦੋੜ ਇੱਛਾਵਾਂ ਦੀ ਜਿਹੜੀ ਮੁੱਕਦੀ ਨਹੀਂ , ਵਰਨਾਂ ਸ਼ਾਂਤੀ ਤਾਂ ਅੱਖਾਂ ਬੰਦ ਕਰਕੇ ਵੀ ਮਿਲ ਜਾਂਦੀ
ਜਿੰਦਾ ਰਹਿਣ ਲਈ ਸਾਹ ਜ਼ਰੂਰੀ ਨੇ, ਤੇ ਜ਼ਿੰਦਗੀ ਜਿਊਣ ਲਈ ਕਿਤਾਬ
ਜੜਾਂ ਨਾਲ ਜੁੜੇ ਰਹਿਣ ਵਾਲੇ ਡਿੱਗਦੇ ਨਹੀਂ, ਨਿੱਕੀ ਜਿਹੀ ਕਾਮਯਾਬੀ ਮਿਲਣ ਤੇ ਪੈਰ ਛੱਡ ਜਾਣ ਵਾਲੇ ਟਿਕਦੇ ਨਹੀਂ
ਸਵਾਦ ਸੱਚੀਂ ਜ਼ਿੰਦਗੀ ਵਿੱਚ ਜੂਝ ਕੇ ਹੀ ਆਉਂਦਾ ਆ, ਜਿੱਤ ਹਾਰ ਤਾਂ ਬਾਅਦ ਦੀ ਗੱਲ ਆ
ਲੰਮੀ ਉਡਾਰੀ ਆਪਣੇ ਹੀ ਖੰਭਾ ਆਸਰੇ ਮਾਰੀ ਜਾਂਦੀ ਆ ਜਨਾਬ
ਕਹਿੰਦਾ ਡਰ ਨਹੀਂ ਲਗਦਾ ? ਆਖਿਆ ਜ਼ਿੰਮੇਵਾਰੀਆਂ ਦਾ ਭਾਰ ਹੀ ਜ਼ਿਆਦਾ ਸੀ - ਮੁਸ਼ਕਲਾਂ ਹੋਲੀਆਂ ਜਾਪਦੀਆਂ ਬੱਸ
ਔਖਾ ਲੱਗਣ ਵਾਲਾ ਕੰਮ ਪਹਿਲਾਂ ਕਰਨ ਨਾਲ, ਡਰ ਲਹਿ ਜਾਂਦੇ ਤੇ ਮੰਜ਼ਿਲ ਛੇਤੀ ਮਿਲ ਜਾਂਦੀ ਆ
ਗਿਆਨ ਕੇਵਲ ਕਿਤਾਬਾਂ ਵਿੱਚ ਨਹੀਂ, ਹਰ ਜਗ੍ਹਾ ਗਿਆਨ ਹੈ, ਜੇਕਰ ਅੱਖ ਸਿੱਖਣ ਤੇ ਹੋਵੇ ਤਾਂ ਸਿੱਖਿਆ ਹੀ ਜਾਂਦਾ ਹੈ
ਮੁਸੀਬਤਾਂ ਦਾ ਹੱਲ ਭਵਿੱਖ ਨਹੀਂ ਕੱਢਦਾ, ਵਰਤਮਾਨ ਵਿੱਚ ਕੀਤੇ ਕੰਮ ਕੱਢਦੇ ਨੇ
ਮੂਰਖ ਆਪਣੀ ਪ੍ਰਸ਼ੰਸਾ ਸੁਣ ਸੁਣ ਹੱਸਦਾ ਆ , ਤੇ ਸਿਆਣਾ ਕਰ ਕਰਕੇ
ਬਿਨਾਂ ਤਜਰਬੇ ਇਕੱਲਾ ਗਿਆਨ ਉਸ ਜ਼ੀਰੋ ਦੇ ਸਮਾਨ ਹੈ - ਜਿਹਦੇ ਅੱਗੇ ਕੁਝ ਵੀ ਨਹੀਂ ਆ- ਖੋਖਲਾ
ਦਿਨ ਦੀ ਸ਼ੁਰੂਆਤ ਚੰਗੀ ਸ਼ੁਰੂ ਕਰ ਦਿਓ, ਸਫਲ ਆਪੇ ਹੋ ਜਾਵੋਗੇ
ਬੋਲਣ ਦੀ ਬਹੁਤ ਲੋੜ ਪੈਂਦੀ ਆ - ਉਹਨੂੰ - ਜਿਹਦੇ ਕੰਮ ਨਹੀਂ ਬੋਲਦੇ