Updated On: 2022-09-06
ਸ਼ਾਂਤੀ ਨਾਲ ਸਰ ਕੀਤੀ ਮੰਜ਼ਿਲ ਦਾ ਸ਼ੋਰ, ਫਿਰ ਇਲਾਕਾ ਸੁਣਦਾ ਆ
ਹੀਰਿਆਂ ਨੂੰ ਕੀ ਲੋੜ ਆ ਹੋਰਾਂ ਨਾਲ ਯਾਰੀ ਲਾਉਣ ਦੀ, ਜਦ ਹੀਰੇ ਨੂੰ ਹੀਰਾ ਹੀ ਤਰਾਸ਼ਦਾ ਹੈ
ਬਹਿਸ ਕਰਨ ਵਾਲੇ ਦੀ ਚੁੱਪ ਨਾਲ ਨਹੀਂ ਬਣਦੀ, ਪਤਾ ਕਿਉਂ - ਬਹਿਸ ਕਰਕੇ ਵੀ ਚੁੱਪ ਤੋ ਹਮੇਸ਼ਾ ਹਾਰ ਜਾਂਦਾ ਆ
ਮੂਰਖ ਆਪਣੀ ਪ੍ਰਸ਼ੰਸਾ ਸੁਣ ਸੁਣ ਹੱਸਦਾ ਆ , ਤੇ ਸਿਆਣਾ ਕਰ ਕਰਕੇ
ਗਿਆਨ ਲੈਣਾ ਤਾਂ ਸੌਖਾ ਏ ਪਰ ਗਿਆਨ ਲੈ ਕੇ ਉਸ ਤੇ ਅਮਲ ਕਰਨਾ ਬਹੁਤ ਔਖਾ ਆ
ਕੰਮ ਨੇਪਰੇ ਚਾੜ੍ਹਨ ਦੀ ਸਪੀਡ ਵਧਾਉਣੀ ਆ ਤਾਂ ਉਹਨਾਂ ਨੂੰ ਕਾਪੀ ਤੇ ਲਿਖਣਾ ਸ਼ੁਰੂ ਕਰਦੋਂ
ਦਿਨ ਦੀ ਸ਼ੁਰੂਆਤ ਚੰਗੀ ਸ਼ੁਰੂ ਕਰ ਦਿਓ, ਸਫਲ ਆਪੇ ਹੋ ਜਾਵੋਗੇ
ਛਾਂਟਣਾ ਸਿੱਖੋ, ਕਿਹੜਾ ਕੰਮ ਪਹਿਲਾਂ ਕਰਨਾ ਤੇ ਕਿਹੜਾ ਬਾਅਦ ਚ - ਸੱਚੀ ਭੱਜ ਦੌੜ ਮੁੱਕ ਜਾਵੇਗੀ।
ਗਿਆਨ ਕੇਵਲ ਕਿਤਾਬਾਂ ਵਿੱਚ ਨਹੀਂ, ਹਰ ਜਗ੍ਹਾ ਗਿਆਨ ਹੈ, ਜੇਕਰ ਅੱਖ ਸਿੱਖਣ ਤੇ ਹੋਵੇ ਤਾਂ ਸਿੱਖਿਆ ਹੀ ਜਾਂਦਾ ਹੈ
ਦੂਜਿਆਂ ਵਿੱਚ ਛੁਪੇ ਗੁਣਾਂ ਨੂੰ ਮਾਪ ਲੈਣ ਤੋ ਵੱਡੀ ਕੋਈ ਕਲਾ ਨਹੀਂ ਆ - ਔਗੁਣ ਤਾਂ ਸਾਰੇ ਜਾਣ ਲੈਂਦੇ ਨੇ
ਫ਼ਰਕ ਆ ਧੰਨਵਾਦ ਕਰਨ ਵਿੱਚ ਵੀ, ਦਿਲੋਂ ਕੀਤਾ ਅੱਖਾਂ ਚੋ ਝਲਕਦਾ ਆ
ਜੜਾਂ ਨਾਲ ਜੁੜੇ ਰਹਿਣ ਵਾਲੇ ਡਿੱਗਦੇ ਨਹੀਂ, ਨਿੱਕੀ ਜਿਹੀ ਕਾਮਯਾਬੀ ਮਿਲਣ ਤੇ ਪੈਰ ਛੱਡ ਜਾਣ ਵਾਲੇ ਟਿਕਦੇ ਨਹੀਂ
ਮੁਸੀਬਤਾਂ ਦਾ ਹੱਲ ਭਵਿੱਖ ਨਹੀਂ ਕੱਢਦਾ, ਵਰਤਮਾਨ ਵਿੱਚ ਕੀਤੇ ਕੰਮ ਕੱਢਦੇ ਨੇ
Creative ਹੋਣ ਲਈ ਯੂਰਪ ਵਿੱਚ ਪੈਦਾ ਹੋਣ ਦੀ ਨਹੀਂ , ਬੱਸ ਆਪਣੇ ਆਪ ਨੂੰ ਪਛਾਣਨ ਦੀ ਲੋੜ ਆ
ਔਖਾ ਲੱਗਣ ਵਾਲਾ ਕੰਮ ਪਹਿਲਾਂ ਕਰਨ ਨਾਲ, ਡਰ ਲਹਿ ਜਾਂਦੇ ਤੇ ਮੰਜ਼ਿਲ ਛੇਤੀ ਮਿਲ ਜਾਂਦੀ ਆ
ਅੰਤ ਨਿਭਣਾ ਫਿਰ ਸਰੀਰ ਨੇ ਹੀ ਆ, ਤੇ ਸਰੀਰ ਲਈ ਅੱਜ ਸਮਾਂ ਨਹੀਂ
ਜਿੰਦਾ ਰਹਿਣ ਲਈ ਸਾਹ ਜ਼ਰੂਰੀ ਨੇ, ਤੇ ਜ਼ਿੰਦਗੀ ਜਿਊਣ ਲਈ ਕਿਤਾਬ
ਸਮਾਂ ਹੀ ਸਭ ਤੋ ਕੀਮਤੀ ਹੈ, ਸਭ ਤੋ ਕੀਮਤੀ ਹੈ, ਜਿਨ੍ਹਾਂ ਸੋਚ ਸਕਦੇ ਹੋ, ਉਸ ਤੋ ਵੀ ਜ਼ਿਆਦਾ ਕੀਮਤੀ - ਬੱਸ
ਸਮਾਂ ਦੀ ਬਰਬਾਦੀ ਤੋ ਵੱਡੀ ਕੋਈ ਬਰਬਾਦੀ ਨਹੀਂ ਕੀਤੀ ਜਾ ਸਕਦੀ
ਸ਼ੇਰ - ਸ਼ੇਰਾਂ ਦੀ ਸੰਗਤ ਕਰਦੇ ਨੇ - ਤੇ ਕੁੱਤੇ ਕੁੱਤਿਆਂ ਦੀ - ਸ਼ੇਰ ਕੁੱਤੇ ਦੀ ਦੋਸਤੀ ਨਹੀਂ ਹੋ ਸਕਦੀ
ਸਿਖਾਉਂਦੀਆਂ ਮੁਸੀਬਤਾਂ ਹੀ ਨੇ, ਨਹੀਂ ਤੇ - ਅੱਜ ਵੀ ਆਦੀ ਮਾਨਵ ਵਾਂਗ ਸ਼ਿਕਾਰ ਹੀ ਕਰ ਰਹੇ ਹੁੰਦੇ
ਸਫਲ ਹੋਣਾ ਅਲੱਗ ਮੁੱਦਾ ਆ, ਸਫਲ ਹੋਣਾ ਮਹਿਸੂਸ ਕਰਨਾ ਅਲੱਗ